ਘਰ ਜਾਣਾ ਹੈਸਕੂਲ ਵਿਚ ਛੁੱਟੀ ਹੋ ਗਈ ਹੈ| ਬੱਚੇ ਸਕੂਲ ਤੋਂ ਜਾ ਰਹੇ ਹਨ| ਅਧਿਆਪਕਾ ਸਕੂਲ ਤੋਂ ਜਾ ਰਹੀ ਹੈ| ਸਾਰੇ ਲੋਕ ਘਰ ਜਾ ਰਹੇ ਹਨ|ਮੈਂ ਗੇਟ ਤੋਂ ਬਾਹਰ ਨਿੱਕਲਦੀ ਹਾਂ| ਮੈਂ ਛੇਤੀ ਵਿਚ ਹਾਂ| ਮੇਰੇ ਕੋਲ ਖੇਡਣ ਲਈ ਸਮਾਂ ਨਹੀਂ ਹੈ| ਮੇਰੇ ਕੋਲ ਗੱਲ ਕਰਨ ਲਈ ਸਮਾਂ ਨਹੀਂ ਹੈ| ਮੈਂ ਛੇਤੀ ਘਰ ਜਾਣਾ ਚਾਹੁੰਦੀ ਹਾਂ|ਸਕੂਲ ਤੋਂ ਨਿੱਕਲ ਕੇ ਮੈਂ ਬਾਹਰ ਆਉਂਦੀ ਹਾਂ| ਇਹ ਇੱਕ ਭੀੜੀ ਗਲੀ ਹੈ| ਗਲੀ’ ਚੋਂ ਹੁੰਦੀ ਹੋਈ ਮੈਂ ਅੱਗੇ ਆਉਂਦੀ ਹਾਂ| ਇਥੇ ਇੱਕ ਵੱਡੀ ਸੜਕ ਹੈ|ਵੱਡੀ ਸੜਕ’ ਤੇ ਬਹੁਤ ਭੀੜ ਹੈ| ਕਾਰ, ਟਰੱਕ, ਸਾਈਕਲ, ਮੋਟਰ ਸਾਈਕਲ, ਸਕੂਟਰ ਅਤੇ ਆਟੋ ਰਿਕਸ਼ਾ! ਕੁਝ ਇੱਧਰ ਜਾ ਰਹੇ ਹਨ| ਕੁਝ ਉੱਧਰ ਜਾ ਰਹੇ ਹਨ| ਮੈਨੂੰ ਖਾਲੀ ਥਾਂ ਦੇਖਕੇ ਉਸ ਪਾਰ ਦੌੜਨਾ ਆਉਂਦਾ ਹੈ|ਮੈਂ ਸੜਕ ਦੇ ਵਿਚਕਾਰ ਪਹੁੰਚ ਗਈ ਹਾਂ| ਅੱਗੇ ਬਹੁਤ ਸਾਰੀਆਂ ਗੱਡੀਆਂ ਹਨ| ਪਿੱਛੇ ਵੀ ਬਹੁਤ ਸਾਰੀਆਂ ਗੱਡੀਆਂ ਹਨ| ਮੈਨੂੰ ਸਾਵਧਾਨ ਰਹਿਣਾ ਚਾਹੀਦਾ ਹੈ|ਸੜਕ ਦੇ ਉਸ ਪਾਰ ਛੋਲਿਆਂ ਵਾਲਾ ਹੈ| ਛੇਤੀ ਕਾਰਨ ਮੈਂ ਉਸ ਨਾਲ ਟਕਰਾ ਜਾਂਦੀ ਹਾਂ| ਉਹ ਗੁੱਸੇ ਵਿਚ ਝਿੜਕਦਾ ਹੈ| ਮੈਂ ਮਾਫ਼ੀ ਮੰਗ ਕੇ ਅੱਗੇ ਭੱਜਦੀ ਹਾਂ|ਮੈਂ ਦੁਕਾਨਾਂ ਦੇ ਅੱਗਿਉਂ ਨਿਕਲਦੀ ਹਾਂ| ਲੋਕ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਖਰੀਦ ਰਹੇ ਹਨ| ਸਾਹਮਣੇ ਖਿਡੌਣਿਆਂ ਦੁਕਾਨ ਵੀ ਹੈ| ਪਰ ਅੱਜ ਮੈਂ ਰੁੱਕ ਨਹੀਂ ਸਕਦੀ|ਮੈਂ ਛੇਤੀ-ਛੇਤੀ ਚਲਦੀ ਹਾਂ| ਹੁਣ ਮੱਛੀ ਦੀਆਂ ਦੁਕਾਨਾਂ ਹਨ| ਵੱਡੀ ਮੱਛੀ, ਛੋਟੀ ਮੱਛੀ, ਲੰਬੀ ਮੱਛੀ, ਚਪਟੀ ਮੱਛੀ, ਚਮਕੀਲੀ ਮੱਛੀ, ਮਟਮੈਲੀ ਮੱਛੀ ਹਰ ਦੁਕਾਨ ਵਿਚ ਇੰਨੀਆਂ ਸਾਰੀਆਂ ਮੱਛੀਆਂ!ਹੁਣ ਮੌਨੂੰ ਦੌੜਨਾ ਹੀ ਪਏਗਾ| ਕੱਪੜੇ ਦੀ ਦੁਕਾਨ, ਵੀਡੀਓ ਦੀ ਦੁਕਾਨ, ਨਾਈ ਦੀ ਦੁਕਾਨ ਦੇ ਸਾਹਮਣੇ, ਪਾਨ ਵਾਲੇ ਦੇ ਸਾਹਮਣਿਉਂ ਦੌੜਦੇ, ਦੌੜਦੇ ਮੈਂ ਅੱਗੇ ਪਹੁੰਚਦੀ ਹਾਂ|ਆਖਿਰ ਮੈਂ ਘਰ ਪਹੁੰਚ ਹੀ ਗਈ! ਬਈ ਵਾਹ! ਮੈਨੂੰ ਦੇਰ ਨਹੀ ਹੋਈ| ਮੇਰੇ ਪਿਤਾ ਜੀ ਦੁਪਹਿਰ ਬਾਅਦ ਕੰਮ’ ਤੇ ਜਾਂਦੇ ਹਨ| ਹਾਲੇ ਉਹ ਗਏ ਨਹੀਂ ਹਨ| ਉਹਨਾਂ ਦੀ ਸਾਈਕਲ ਹਾਲੇ ਵੀ ਬਾਹਰ ਖੜ੍ਹੀ ਹੈ|ਮੇਰੇ ਪਿਤਾ ਜੀ ਬਾਹਰ ਆਉਂਦੇ ਹਨ, ਮੇਰੀ ਮਾਂ ਉਹਨਾਂ ਦੇ ਪਿਛੇ ਹੈ| ਪਿਤਾ ਜੀ ਮੈਨੂੰ ਗਲ਼ ਨਾਲ ਲਾਉਂਦੇ ਹਨ| ਫੇਰ ਉਹ ਕੰਮ ਲਈ ਚਲੇ ਜਾਂਦੇ ਹਨ|

ਹੁਣ ਮੈਨੂੰ ਕੋਈ ਛੇਤੀ ਨਹੀਂ ਹੈ| ਮੇਰੇ ਕੋਲ ਸਮਾਂ ਹੀ ਸਮਾਂ ਹੈ|
Click to Read an Interactive version of this story here