ਲਾਲਚੀ ਚੂਹੇ ਜੀਇੱਕ ਦਿਨ ਚੂਹੇ ਨੂੰ ਇੱਕ ਵੱਡਾ ਸਾਰਾ ਬੰਦ ਮਿਲਿਆ| “ਮੈਂ ਇਸ ਬੰਦ ਨੂੰ ਘਰ ਲੈ ਜਾਵਾਂਗਾ,” ਉਹ ਬੋਲਿਆ|ੳਨ੍ਹਾਂ ਨੇ ਬੰਦ ਨੂੰ ਪਿਛੇ ਤੋਂ ਖਿਸਕਾਇਆ| ਬੰਦ ਨਹੀਂ ਹਿੱਲਿਆ|ਉਨ੍ਹਾਂ ਨੇ ਅੱਗੇ ਤੋਂ ਖਿੱਚਿਆ| ਬੰਦ ਨਹੀਂ ਹਿੱਲਿਆ|ਸੱਜਿਉ ਧੱਕਾ ਦਿੱਤਾ, ਬੰਦ ਨਹੀਂ ਹਿੱਲਿਆ|ਬੰਦ ਦੇ ਪਿੱਛੇ ਤੋਂ ਭੱਜ ਕੇ ਅਤੇ ਖੱਬੇ ਤੋਂ ਧੱਕਾ ਦਿੱਤਾ ਪਰ ਬੰਦ ਨਹੀਂ ਹਿੱਲਿਆ|ਹੂੰ.. ਮੈਂ ਇਸ’ਤੇ ਰੱਸਾ ਬੰਨਾਂਗਾ| ਇਸ ਨੂੰ ਖਿੱਚ ਕੇ ਘਰ ਲੈ ਜਾਵਾਂਗਾ| ਚੂਹੇ ਜੀ ਦੌੜ ਕੇ ਘਰ ਤੋਂ ਰੱਸੀ ਲੈ ਆਏ ਪਰ ਉਹ ਛੋਟੀ ਰਹਿ ਗਈ|ਉਹ ਵਾਪਸ ਗਿਆ ਅਤੇ ਲੰਮੀ ਰੱਸੀ ਲੈ ਆਇਆ| ਬੰਦ ਨੂੰ ਬੰਨਿਆ ਅਤੇ ਖਿੱਚਿਆ… ਹੋਰ ਖਿੱਚਿਆ ਪਰ ਬੰਦ ਨਹੀਂ ਹਿੱਲਿਆ|ਚੂਹੇ ਜੀ ਬੈਠ ਗਏ ਅਤੇ ਥੋੜ੍ਹਾ ਜਿਹਾ ਬੰਦ ਕੁਤਰਿਆ| ਵਾਹ, ਕੀ ਸਵਾਦ ਸੀ! ਥੋੜ੍ਹਾ ਹੋਰ ਖਾਇਆ, ਥੋੜ੍ਹਾ ਹੋਰ, ਅਤੇ ਫਿਰ ਥੋੜ੍ਹਾ ਹੋਰ… ਬੰਦ ਛੋਟਾ ਹੁੰਦਾ ਗਿਆ|ਹੁਣ ਬੰਦ ਨੂੰ ਹਲਕਾ ਜਿਹਾ ਧੱਕਾ ਦਿੱਤਾ ਅਤੇ ਉਹ ਸਿੱਧਾ ਰਿੜਦਾ ਹੋਇਆ ਉਸ ਦੇ ਘਰ ਦੇ ਅੰਦਰ! ਚੂਹੇ ਜੀ ਬਹੁਤ ਖੁਸ਼| ਪੂਰੇ ਦਾ ਪੂਰਾ ਬੰਦ ਸ਼ੀ ਸਲਾਮਤ ਉਸਦੇ ਘਰ ਵਿਚ ਸੀ’| ਪਰ ਉਸਨੇ ਇੰਨਾ ਬੰਦ ਖਾਇਆ ਕਿ ਉਸ ਦਾ ਪੇਟ ਇੰਨਾ ….ਇੰਨਾ …ਵੱਡਾ ਹੋ ਗਿਆ|ਚੂਹੇ ਜੀ ਨੇ ਆਪਣੇ ਆਪ ਨੂੰ ਬੜਾ ਧੱਕਾ ਲਗਾਇਆ ਪਰ ਆਪਣੇ ਘਰ ਵਿਚ ਨਹੀ ਵੜ ਸਕੇ|ਆਪਨੇ ਦਰਵਾਜ਼ੇ ਦੇ ਨਾਲ ਚੂਹੇ ਜੀ ਢਿੱਡ ਫੜ ਕੇ ਬੈਠ ਗਏ, “ਇੰਨਾ ਸਾਰਾ ਬੰਦ ਨਹੀ ਖਾਣਾ ਚਾਹੀਦਾ ਸੀ ਮੈਨੂੰ| ਕਿਸੇ ਨਾਲ ਵੰਡ ਲੈਂਦਾ ਤਾਂ ਕਿੰਨਾ ਚੰਗਾ ਹੁੰਦਾ|”
Click to Read an Interactive version of this story here