ਅਸੀਂ ਸਾਰੇ ਜੀਵ

ਸੁਣੋ, ਸੁਣੋ ਮੇਰੀ ਗੱਲ ਸੁਣੋ|ਮੈਂ ਅੱਖਾਂ ਨਾਲ ਦੇਖ ਸਕਦੀ ਹਾਂ| ਇਹ ਗੱਲ ਮੈਂ ਜਾਣਦੀ ਹਨ|ਸਾਡੇ ਕੋਲ ਵੀ ਅੱਖਾਂ ਹਨ| ਸਾਡੀਆਂ ਅੱਖਾਂ ਦੂਰ-ਦੂਰ ਤੱਕ ਦੇਖ ਸਕਦੀਆਂ ਹਨ| ਜਾਣਦੇ ਹੋ|ਮੈਂ ਨੱਕ ਨਾਲ ਸਾਹ ਲੈਂਦੀ ਹਾਂ| ਕੀ ਤੁਸੀਂ ਜਾਣਦੇ ਹੋ?ਸਾਡੇ ਕੋਲ ਵੀ ਨੱਕ ਹੈ! ਅਸੀਂ ਨੱਕ ਨਾਲ ਸੁੰਘ ਕੇ ਹੀ ਤੁਹਾਨੂੰ ਪਛਾਣ ਲੈਂਦੇ ਹਾਂ|ਮੈਂ ਦੰਦਾਂ ਨਾਲ ਖਾਣਾ ਖਾਂਦੀ ਹਾਂ| ਮੈਂ ਦੰਦਾਂ ਨਾਲ ਚਬਾ ਵੀ ਸਕਦੀ ਹਾਂ| ਇਹ ਗੱਲ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ|ਦੇਖੋ, ਸਾਡੇ ਦੰਦ ਦੇਖੋ! ਕੱਟ ਕੇ ਦਿਖਾਈਏ ਜਾਂ ਖਾ ਕੇ ਦਿਖਾਈਏ? ਹਾ, ਹਾ, ਹੀ:, ਹੀ:!ਮੈਂ ਕੰਨ ਨਾਲ ਸੁਣ ਸਕਦੀ ਹਾਂ| ਇਹ ਮੈਂ ਪਹਿਲਾਂ ਹੀ ਜਾਣਦੀ ਹਾਂ|ਅਸੀਂ ਇੱਕ ਹੌਲੀ ਆਵਾਜ਼ ਵੀ ਸੁਣ ਲੈੰਦੇ ਹਾਂ| ਏ ਏ… ਸੁਣਿਆ ਤੁਸੀਂ?ਮੈਂ ਆਪਣੇ ਪੈਰਾਂ ਨਾਲ ਚੱਲਦੀ ਹਾਂ, ਛਾਲਾਂ ਮਾਰਦੀ ਹਾਂ, ਦੌੜਦੀ ਹਾਂ ਅਤੇ ਨੱਚਦੀ ਵੀ ਹਾਂ|ਕੀ ਤੁਸੀਂ ਸਾਡੇ ਨਾਲ ਦੌੜ ਲਗਾਉਗੇ? ਕੀ ਤੁਸੀਂ ਸਾਡੀ ਤਰ੍ਹਾਂ ਆਕੜ ਨਾਲ ਚੱਲ ਸਕਦੇ ਹੋ?ਦੇਖੋ, ਮੈਂ ਆਪਣੇ ਵਾਲਾਂ ਦੀ ਗੁੱਤ ਬਣਾ ਸਕਦੀ ਹਾਂ| ਤੁਸੀਂ ਤਾਂ ਗੁੱਤ ਬਣਾ ਹੀ ਨਹੀ ਸਕਦੇ!ਸਾਨੂੰ ਤਾਂ ਖੁੱਲੇ ਵਾਲ ਹੀ ਪਸੰਦ ਹਨ| ਵੈਸੇ ਗੁੱਤ ਅਸੀਂ ਵੀ ਬਣਾ ਸਕਦੇ ਹਾਂ|ਮੈਂ ਹੱਥਾਂ ਨਾਲ ਕੰਮ ਕਰਦੀ ਹਾਂ| ਤਾੜੀ ਵਜਾਉਂਦੀ ਹਾਂ, ਲਿਖਦੀ ਹਾਂ ਅਤੇ ਲਟਕਦੀ ਵੀ ਹਾਂ|ਹੁਣ ਹੋਰ ਗੱਲਾਂ ਨਹੀ!! ਮੂੰਹ ਤੇ ਉੰਗਲੀ ਰੱਖੋ|

ਨਹੀ, ਮੈਂ ਜੋ ਜਾਣਦੀ ਹਾਂ, ਕਹਿਕੇ ਹੀ ਰਹਾਂਗੀ|ਚੰਗਾ! ਸਾਡੇ ਨਹੁੰ ਦੇਖੇ ਹਨ| ਕਿੰਨੇ ਤਿੱਖੇ ਹਨ!ਛੀ: ਨਹੁੰ ਦਾ ਗੰਦ ਪੇਟ ਵਿਚ ਜਾਂਦਾ ਹੈ! ਇਸ ਲਈ ਨਹੁੰ ਕੱਟਦੇ ਹਨ| ਸਮਝੇ?ਦੇਖੋ ਸਾਡੀ ਪੂਛ ਦੇਖੋ ਕਿੰਨੀ ਸੋਹਣੀ ਹੈ|ਅਸੀਂ ਇਨਸਾਨਾਂ ਨੇ ਪੂਛ ਬਹੁਤ ਪਹਿਲਾਂ ਛੱਡ ਦਿੱਤੀ| ਨਹੀ ਤਾਂ ਨਿੱਕਰ ਕਿਵੇਂ ਪਾਉਂਦੇ!ਸਾਡੀ ਦਹਾੜ ਸੁਣੀ ਹੈ? ਤੂੰ ਡਰ ਜਾਏਂਗੀ ਅਤੇ ਰੋ ਪਾਏਂਗੀ|ਕਿਸ ਨੂੰ ਡਰਾਉਂਦੇ ਹੋ? ਮੇਰੀ ਮਾਂ ਦੀਆਂ ਝਿੜਕਾਂ ਸੁਣੋਗੇ ਤਾਂ ਭੱਜ ਜਾਉਗੇ|ਆਖਿਰ ਤੁਸੀਂ ਤਾਂ ਠਹਿਰੇ ਜੀਵ! ਮੈਂ ਜਾਣਦੀ ਹਾਂ|ਮਨੁੱਖ ਵੀ ਜੀਵ ਹੈ| ਅਸੀਂ ਵੀ ਤਾਂ ਇਹ ਗੱਲ ਜਾਣਦੇ ਹਾਂ|ਹਾਂ, ਠੀਕ ਕਹਿੰਦੇ ਹੋ| ਇਹ ਰਿਹਾ ਇੱਕ ਜੀਵ| ਮਾਂ ਇਸਨੂੰ ਜੰਗਲੀ ਕਹਿੰਦੀ ਹੈ| ਹਾਂ, ਇਹ ਜੀਵ, ਤੁਸੀਂ ਜੀਵ, ਅਸੀਂ ਸਾਰੇ ਜੀਵ!!
Click to Read an Interactive version of this story here