ਹਵਾਨਹਾਉਂਦੇ ਸਮੇਂ ਮਜ਼ਾ ਆਉਂਦਾ, ਗਿੱਲਾ ਸਰੀਰ ਠੰਡਾ ਲੱਗਦਾ, ਅਜਿਹਾ ਕਿਉਂ ਹੁੰਦਾ? ਇਹ ਹੈ ਹਵਾ|ਗਰਮ ਦੁੱਧ ਰੱਖਿਆ ਕੌਲੀ ਵਿੱਚ ਹੋ ਗਿਆ ਠੰਡਾ ਥੋੜੀ ਹੱਡੀ ਦੇਰ ਵਿੱਚ, ਇਹ ਕਿਵੇਂ ਹੋਇਆ? ਹਵਾ, ਹਵਾ|ਬਾਰੀਆਂ ਦੇ ਪਰਦੇ ਉੱਡਣ ਲੱਗੇ, ਕੋਲ ਜਾਵਾਂ ਤਾਂ ਮੇਰੇ ਨਾਲ ਚਿਪਕਦੇ, ਕਿਸਨੇ ਕੀਤਾ ਇਹ? ਇਹ ਤਾਂ ਹੈ ਹਵਾ|ਬਿਜਲੀ ਚਮਕੀ, ਬੱਦਲ ਆਏ ਆਈ ਹਨੇਰੀ, ਧੂੜ ਉਡਾਏ| ਇਹ ਸਭ ਕਿਵੇਂ ਹੋਇਆ? ਹਵਾ, ਹੋਰ ਕੀ?ਟਾਹਲੀ ਹਿੱਲੀ, ਪੱਤੇ ਹਿੱਲੇ, ਦੇਖਦੇ ਦੇਖਦੇ ਫੁੱਲ ਡਿੱਗੇ, ਕਿਵੇਂ ਹੋਇਆ? ਇਹ ਹੈ ਹਵਾ|ਵਰਾਂਡੇ ਵਿੱਚ ਖੂਬ ਖੇਡ ਰਹੇ ਸੀ, ਲੱਡੂਆਂ ਦੀ ਖੁਸ਼ਬੂ ਅਚਾਨਕ ਮਹਿਕੇ, ਇਹ ਕਿਵੇਂ ਹੋਇਆ? ਹਵਾ, ਹਵਾ|ਸ਼ੀਸ਼ੇ ਦਾ ਕੱਪ ਬਾਰੀ’ ਤੇ, ਚਕਨਾਚੂਰ ਹੋਇਆ ਥੱਲੇ ਡਿੱਗ ਕੇ ਮੈਂ ਤਾਂ ਇਹ ਨਹੀ ਕੀਤਾ! ਬਦਮਾਸ਼ ਹੈ ਇਹ ਹਵਾ|ਸੀਟੀ ਵੱਜਦੀ ਹੈ, ਛੁੱਕ ਛੁੱਕ ਹੁੰਦੀ ਹੈ, ਦਿਖਦੀ ਨਹੀਂ ਰੇਲ, ਪਰ ਸੁਣਾਈ ਦਿੰਦੀ ਹੈ, ਆਵਾਜ਼ ਕਿਵੇਂ ਆਈ? ਇਹ ਤਾਂ ਹਵਾ- ਹੋਰ ਕੀ?ਦਿਖਦੀ ਨਹੀ, ਬੋਲਦੀ ਨਹੀ, ਪਰ ਕੰਮ ਕਰਦੀ ਰਹਿੰਦੀ ਹੈ| ਇਹ ਤਾਂ ਹੈ ਹਵਾ|


Click to Read an Interactive version of this story here