ਜੰਗਲ ਦਾ ਸਕੂਲ

ਜੰਗਲ ਵਿਚ ਹਨੇਰਾ ਹੋਰ ਸੰਘਣਾ ਸੀ| ਚਾਰੇ ਪਾਸੇ ਬਹੁਤ ਸਾਰੇ ਵੱਡੇ ਦਰਖਤ ਸਨ| ਉਨ੍ਹਾਂ ਵਿੱਚਕਾਰ ਪਗਡੰਡੀਆਂ ਸਨ| ਬਹੁਤ ਸਾਰੇ ਜਾਨਵਰ ਅਤੇ ਚਿੜੀਆਂ ਜੰਗਲ ਵਿਚ ਰਹਿੰਦੇ ਸਨ|

ਇੱਕ ਸੰਘਣਾ ਜੰਗਲ ਸੀ|ਇੱਕ ਦਿਨ ਸਾਰੇ ਜਾਨਵਰ ਇਕੱਠੇ ਹੋਏ| “ਕੀ ਤੁਸੀਂ ਸੁਣਿਆ ਹੈ?” ਤੋਤੂ ਤੋਤੇ ਨੇ ਪੁਛਿਆ| ਹਿਰਣੀ ਨੇ ਕਿਹਾ, “ਹਾਂ|” “ਕੀ? ਕੀ? ਕੀ?” ਡਰਪੋਕ ਖਰਗੋਸ਼ ਨੇ ਪੁਛਿਆ| ਮਿੰਕੂ ਬਾਂਦਰ ਬੋਲਿਆ, “ਸਾਡੇ ਜੰਗਲ ਵਿਚ ਇੱਕ ਸਕੂਲ ਹੈ| ਮੋਟਾ ਹਾਥੀ ਸੋਚਦਾ ਰਹਿ ਗਿਆ, “ਹਮਮਮਮ…” ਲੰਬੂ ਜ਼ਿਰਾਫ਼ ਖੁਸ਼ ਹੋ ਗਿਆ| ਧੀਮੇ ਘੋਗੇ ਨੇ ਜ਼ੋਰ ਨਾਲ ਕਿਹਾ, “ਚਲੋ ਛੇਤੀ, ਅਸੀਂ ਸਾਰੇ ਉਥੇ ਚਲਦੇ ਹਾਂ|”ਟੋਟਾ ਸਭ ਤੋਂ ਅੱਗੇ ਉੱਡਿਆ| ਮਿੰਕੂ ਇੱਕ ਦਰੱਖ਼ਤ ਤੋਂ ਦੂਜੇ ਦਰੱਖ਼ਤ ਤੇ ਛਾਲਾਂ ਮਾਰਦਾ ਗਿਆ| ਪੁਰਖਾ ਅਜਗਰ ਤੇਜ਼ੀ ਨਾਲ ਰੇੰਗਣ ਲੱਗਿਆ| “ਦੇਖੋ,” ਤੋਤੂ ਨੇ ਰੌਲਾ ਪਾਇਆ| “ਕੀ ਤੁਸੀਂ ਇਸਨੂੰ ਪੜ੍ਹ ਸਕਦੇ ਹੋ?” ਪੁੱਠਾ ਲਟਕਦੇ ਹੋਏ ਮਿੰਕੂ ਨੇ ਕਿਹਾ, “ਲੱਗਦਾ ਹੈ ਸਭ ਕੁਝ ਪੁੱਠਾ ਲਿਖਿਆ ਹੈ|” ਪੁਰਾਖਾ ਨੇ ਲੰਮਾ ਸਾਹ ਲਿਆ- “ਹਿਸ… ਸ… ਸ ਇੱਥੇ ਕਿਸੇ ਨੂੰ ਪੜ੍ਹਨਾ ਨਹੀਂ ਆਉਂਦਾ|”ਛੇਤੀ ਹੀ ਸਾਰੇ ਦੋਸਤ ਉਥੇ ਇਕੱਠੇ ਹੋ ਗਏ| ਲੰਬੂ ਨੇ ਦਰਖਤ ਦੇ ਉਪਰ ਦੇਖਿਆ| “ਇੱਥੇ ਕੋਈ ਨਹੀ ਹੈ|” ਮਿੰਕੂ ਬੋਲਿਆ, “ਇਥੇ ਕੋਈ ਨਹੀ ਹੈ|” ਤੋਤੂ ਨੇ ਕਿਹਾ, “ਧਿਆਨ ਨਾਲ ਦੇਖੋ, ਲਭੋ, ਲਭੋ|” ਛੋਟੇ ਭਾਲੂ ਨੇ ਐਲਾਨ ਕੀਤਾ, “ਇੱਕ ਛੋਟਾ ਜਿਹਾ ਕਮਰਾ ਮਿਲਿਆ ਹੈ|”ਧੀਮੇ ਨੇ ਕਿਹਾ, “ਮੈਨੂੰ ਇੱਕ ਝੂਲਾ ਮਿਲਿਆ ਹੈ|” ਡਰਪੋਕ ਖਰਗੋਸ਼ ਨੇ ਪੁਛਿਆ, “ਇਹ ਬਲਾਕ ਕਿਸ ਕੰਮ ਦੇ ਹਨ?” ਮਿੰਕੂ ਬਾਂਦਰ ਨੇ ਪੁਛਿਆ, “ਇਹ ਕੀ ਹੈ?” ਪੁਰਾਖਾ ਨੇ ਸਮਝਾਇਆ, “ਸ਼ਾਇਦ ਇਹ ਪੈਨਸਿਲ ਹੈ|”ਮੋਟੇ ਅਤੇ ਲੰਬੂ ਨੂੰ ਇੱਕ ਕਮਰਾ ਦਿਖਿਆ| ਉਨ੍ਹਾਂ ਨੇ ਸਭ ਨੂੰ ਬੁਲਾਇਆ, “ਦੇਖੋ, ਇਥੇ ਕੀ ਹੈ?” ਸਾਰੇ ਸਕੂਲ ਬੈਗ ਲੈ ਕੇ ਆਏ ਸਨ| ਉਹ ਸਭ ਰੌਲਾ ਪਾਉਣ ਲੱਗੇ, “ਟੀਚਰ, ਟੀਚਰ! ਸਾਡੀ ਟੀਚਰ ਕਿੱਥੇ ਹੈ?” ਕਿਸੇ ਨੂੰ ਵੀ ਪਤਾ ਨਹੀ ਸੀ|ਉਸੇ ਸਮੇ ਉਨ੍ਹਾਂ ਨੂੰ ਇੱਕ ਦਹਾੜ ਸੁਣਾਈ ਦਿੱਤੀ| ਫੇਰ ਇੱਕ ਹੋਰ ਉੱਚੀ ਦਹਾੜ| ਉਸ ਤੋਂ ਬਾਅਦ ਇੱਕ ਹੋਰ ਜ਼ੋਰਦਾਰ ਦਹਾੜ| ਪੁਰਖਾ ਅਤੇ ਮਿੰਕੂ ਪਰੇਸ਼ਾਨ ਹੋ ਗਏ| ਧੀਮਾ ਡਰ ਗਿਆ| ਤੋਤੂ ਬੋਰਡ ਦੇ ਪਿੱਛੇ ਲੁੱਕ ਗਿਆ|“ਇਹ ਕੌਣ ਹੈ?” ਮਿੰਕੂ ਬੋਲਿਆ, “ਹੱਪ,” ਚਾਰੇ ਪਾਸੇ ਚੁੱਪ! ਸਭ ਟੀਚਰ ਵੱਲ ਦੇਖ ਰਹੇ ਸਨ| ਉੱਪਰ-ਥੱਲੇ, ਬੜੇ ਹੀ ਧਿਆਨ ਨਾਲ| ਫੇਰ ਉਨ੍ਹਾਂ ਨੇ ਇੱਕ ਦੂਜੇ ਵੱਲ ਦੇਖਿਆ|ਟੀਚਰ ਬਲੈਕ ਬੋਰਡ ਵੱਲ ਮੁੜਿਆ| “ਛਾਲ ਮਾਰੋ!” ਮਿੰਕੂ ਬੋਲਿਆ| “ਉੱਡ ਜਾਓ!” ਤੋਤੂ ਬੋਲਿਆ| ਧੰਮ ਧੰਮ ਧੰਮ, ਭਜਿਆ ਮੋਟਾ| ਧੀਮਾ ਚੀਕਿਆ, “ਭੱਜੋ, ਹੋਰ ਤੇਜ਼ ਭੱਜੋ|” “ਭੱਜੋ,” ਸਾਰੇ ਜਾਨਵਰਾਂ ਨੇ ਰੌਲਾ ਪਾਇਆ| ਜਦੋਂ ਟੀਚਰ ਫੇਰ ਘੁੰਮਿਆ ਤਾਂ ਕਲਾਸ ਵਿਚ ਕੋਈ ਨਹੀ ਸੀ|
Click to Read an Interactive version of this story here