ਟਿੰਮੀ ਅਤੇ ਪੇਪੇਮੈਂ ਟਿੰਮੀ ਹਾਂ ਇਹ ਮੇਰਾ ਦੋਸਤ ਪੇਪੇ ਹੈ|ਮੈਨੂੰ ਪੇਪੇ ਨੂੰ ਚਿੜਾਉਣ ਵਿੱਚ ਬਹੁਤ ਮਜ਼ਾ ਆਉਂਦਾ ਹੈ| ਮੈਂ ਉਸਨੂੰ ਕਹਿੰਦੀ ਹਾਂ,” ਮੈਂ ਤੇਰੇ ਤੋਂ ਚੰਗੀ ਹਾਂ|” ਉਸਨੂੰ ਇਹ ਚੰਗਾ ਨਹੀ ਲੱਗਦਾ|ਮੈਂ ਉਸਨੂੰ ਕਹਿੰਦੀ ਹਾਂ, “ਦੇਖ ਮੇਰੀ ਨੱਕ ਹੈ|” ਜਵਾਬ ਵਿੱਚ ਉਹ ਕਹਿੰਦਾ ਹੈ, “ਭਉਂ|” ਇਸਦਾ ਮਤਲਬ ਉਸਦੀ ਵੀ ਨੱਕ ਹੈ|“ਦੇਖ ਮੇਰੇ ਕੰਨ ਹਨ, “ਮੈਂ ਕਹਿੰਦੀ ਹਾਂ| ਜਵਾਬ ਵਿੱਚ ਉਹ ਕਹਿੰਦਾ ਹੈ, “ਭਉਂ|” ਇਸਦਾ ਮਤਲਬ ਉਸਦੇ ਵੀ ਕੰਨ ਹਨ|ਮੈਂ ਕਹਿੰਦੀ ਹਾਂ,” ਦੇਖ ਮੇਰੀਆਂ ਅੱਖਾਂ ਹਨ”| ਜਵਾਬ ਵਿੱਚ ਉਹ ਕਹਿੰਦਾ ਹੈ, “ਭਉਂ|” ਇਸਦਾ ਮਤਲਬ ਉਸਦੀਆਂ ਵੀ ਅੱਖਾਂ ਹਨ|ਮੈਂ ਦੱਸਦੀ ਹੈ,” ਦੇਖ ਮੈਂ ਆਪਣੀਆਂ ਲੱਤਾਂ’ਤੇ ਨੱਚ ਸਕਦੀ ਹਾਂ”| ਜਵਾਬ ਵਿੱਚ ਉਹ ਕਹਿੰਦਾ ਹੈ, “ਭਉਂ, ਭਉਂ, ਭਉਂ, ਭਉਂ|” ਇਸਦਾ ਮਤਲਬ ਉਹ ਵੀ ਨੱਚ ਸਕਦਾ ਹੈ|ਮੈਂ ਕਹਿੰਦੀ ਹਾਂ,” ਦੇਖ, ਮੇਰੀ ਜੀਭ ਹੈ|” ਜਵਾਬ ਵਿੱਚ ਉਹ ਕਹਿੰਦਾ ਹੈ, “ਭਉਂ|” ਇਸਦਾ ਮਤਲਬ ਉਸਦੀ ਵੀ ਜੀਭ ਹੈ|ਮੈਂ ਕਹਿੰਦੀ ਹਾਂ,” ਮੈਂ ਸੋਚ ਸਕਦੀ ਹਾਂ|” ਜਵਾਬ ਵਿੱਚ ਉਹ ਕਹਿੰਦਾ ਹੈ, “ਭਉਂ…ਉ…ਉ….” ਇਸਦਾ ਮਤਲਬ ਉਹ ਮੇਰੇ ਤੋਂ ਵੀ ਚੰਗਾ ਸੋਚ ਸਕਦਾ ਹੈ|ਮੈਂ ਕਹਿੰਦੀ ਹਾਂ,” ਦੇਖ, ਮੇਰੇ ਹੱਥ ਹਨ|” ਜਵਾਬ ਵਿੱਚ ਉਹ ਕਹਿੰਦਾ ਹੈ, “ਗੁਰਰ…ਰ..ਰ,” ਤੇ ਘੁੰਮਕੇ ਆਪਣੀ ਛੋਟੀ ਜਿਹੀ ਪੂਛ ਦਿਖਾਉਂਦਾ ਹੈ| ਇਸਦਾ ਮਤਲਬ ਉਸ ਕੋਲ ਪੂਛ ਹੈ ਅਤੇ ਮੇਰੇ ਕੋਲ ਨਹੀ!ਮੈਨੂੰ ਪੇਪੇ ਕਤੂਰਾ, ਬਹੁਤ ਹੀ ਪਿਆਰਾ ਲੱਗਦਾ ਹੈ| ਅਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਹੈ|
Click to Read an Interactive version of this story here