ਚਾਚੇ ਦਾ ਵਿਆਹਮੇਰੇ ਚਾਚੇ ਦਾ ਵਿਆਹ ਹੈ| ਵਿਆਹ ਪਿੰਡ ਵਿੱਚ ਹੋਏਗਾ| ਅਸੀਂ ਸਭ ਵਿਆਹ ਵਿੱਚ ਜਾ ਰਹੇ ਹਾਂ| ਸਭ ਲੋਕ ਰੇਲ ਗੱਡੀ ਰਾਹੀਂ ਪਿੰਡ ਜਾਵਾਂਗੇ|ਸਭ ਤੋਂ ਪਹਿਲਾਂ ਅਸੀਂ ਸਟੇਸ਼ਨ ਪਹੁੰਚ ਗਏ| ਪਾਪਾ, ਮੰਮੀ, ਵੀਰ ਅਤੇ ਮੈਂ|ਸਾਡੇ ਨਾਲ ਦੋ ਵੱਡੇ ਅਤੇ ਦੋ ਛੋਟੇ ਥੈਲੇ ਹਨ| ਅਤੇ ਇੱਕ ਲਾਲ ਰੰਗ ਦੀ ਪਾਣੀ ਦੀ ਬੋਤਲ|ਹਾਲੇ ਰੇਲ ਗੱਡੀ ਆਈ ਨਹੀ ਹੈ| ਬਹੁਤ ਸਾਰੇ ਲੋਕ ਆ ਰਹੇ ਹਨ| ਸਾਰੇ ਲੋਕ ਗੱਡੀ ਦਾ ਇੰਤਜ਼ਾਰ ਕਰ ਰਹੇ ਹਨ| ਸਾਡੇ ਪਰਿਵਾਰ ਦੇ ਬਾਕੀ ਲੋਕ ਕਿੱਥੇ ਰਹਿ ਗਏ?ਉਹ ਰਹੇ ਮੇਰੇ ਦਾਦਾ ਜੀ| ਉਹ ਹੌਲੀ-ਹੌਲੀ ਚੱਲ ਰਹੇ ਹਨ| ਉਹ ਸਾਨੂੰ ਲੱਭ ਰਹੇ ਹਨ| ਉਨ੍ਹਾਂ ਦੇ ਪਿੱਛੇ-ਪਿੱਛੇ ਮੇਰੀ ਦਾਦੀ ਜੀ ਆ ਰਹੇ ਹਨ|ਮੈਨੂੰ ਪਿਆਸ ਲੱਗੀ ਹੈ| ਮੈਂ ਕੁਝ ਠੰਡਾ ਪੀਣਾ ਚਾਹੁੰਦਾ ਹਾਂ| ਮੇਰੇ ਭਰਾ ਨੂੰ ਭੁੱਖ ਲੱਗੀ ਹੈ| ਉਹ ਚਿਪਸ ਖਾਣਾ ਚਾਹੁੰਦਾ ਹੈ|ਮਾਂ ਕਹਿੰਦੀ ਹੈ,” ਜ਼ਰਾ ਰੁਕੋ ਹਾਲੇ ਤਾਂ ਅਸੀਂ ਰੇਲ ਗੱਡੀ ਵਿੱਚ ਬੈਠੇ ਵੀ ਨਹੀ| ਭੁੱਖ ਲੱਗੀ ਹੈ, ਤਾਂ ਮੇਰੇ ਕੋਲ ਮਿਠਾਈਆਂ ਹਨ| ਪਿਆਸ ਲੱਗੀ ਹੈ ਤਾਂ ਮੇਰੇ ਕੋਲ ਪਾਣੀ ਹੈ| ਪਰ ਜਦੋਂ ਤੱਕ ਰੇਲ ਗੱਡੀ ਨਾ ਆਏ. ਉਦੋਂ ਤੱਕ ਇੰਤਜ਼ਾਰ ਕਰੋ|ਮੇਰੇ ਦਾਦਾ ਜੀ ਕੋਲ ਇੱਕ ਛੋਟਾ ਜਿਹਾ ਥੈਲਾ ਹੈ| ਉਨ੍ਹਾਂ ਕੋਲ ਇੱਕ ਸੋਟੀ ਵੀ ਹੈ| ਦਾਦੀ ਜੀ ਦਾ ਬੈਗ ਵੱਡਾ ਹੈ| ਸ਼ਾਇਦ ਉਸ ਵਿੱਚ ਖਾਣ ਲਈ ਬਹੁਤ ਸਾਰੀਆਂ ਚੀਜ਼ਾਂ ਹਨ|ਮੇਰੀ ਮੋਟੀ ਚਾਚੀ ਆ ਗਈ ਹੈ| ਉਨ੍ਹਾਂ ਦੇ ਨਾਲ ਪਤਲੇ ਚਾਚਾ ਜੀ ਵੀ ਹਨ| ਉਨ੍ਹਾਂ ਦਾ ਸੂਟਕੇਸ ਕੱਪੜਿਆਂ ਨਾਲ ਭਰਿਆ ਹੈ| ਦੋਵਾਂ ਨੂੰ ਚੰਗੇ ਕੱਪੜਿਆਂ ਦਾ ਬਹੁਤ ਸ਼ੌਕ ਹੈ|ਰੌਲਾ ਪੈਣ ਲੱਗਿਆ ਰੇਲ ਗੱਡੀ ਆ ਰਹੀ ਹੈ! ਰੇਲ ਗੱਡੀ ਆ ਰਹੀ ਹੈ! ਸਭ ਲਾਕ ਰੇਲ ਗੱਡੀ ਵਿੱਚ ਚੜ੍ਹਨ ਦੀ ਕੋਸ਼ਿਸ਼ ਵਿੱਚ ਹਨ| ਪਰ ਉਹ ਕਿੱਥੇ ਹਨ ਜਿਨ੍ਹਾਂ ਦੇ ਵਿਆਹ ਵਿੱਚ ਅਸੀਂ ਸਭ ਜਾ ਰਹੇ ਹਾਂ|ਅਸੀਂ ਸਭ ਤਿਆਰ ਹਾਂ| ਪਰ ਚਾਚਾ ਜੀ ਕਿੱਥੇ ਹਨ? ਮੇਰੇ ਪਾਪਾ ਉਨ੍ਹਾਂ ਨੂੰ ਲੱਭਣ ਲੱਗਦੇ ਹਨ| ਮੇਰੇ ਦਾਦਾ ਜੀ ਵੀ ਲੱਭਣ ਲੱਗਦੇ ਹਨ| ਮੇਰੀ ਮੰਮੀ ਪਰੇਸ਼ਾਨ ਲੱਗ ਰਹੀ ਹੈ| ਪਰ ਦਾਦੀ ਜੀ ਮੁਸਕਰਾ ਰਹੀ ਹੈ|“ਉਹ ਦੇਖੋ”, ਦਾਦੀ ਕਹਿੰਦੀ ਹੈ| ਛੋਟੇ ਚਾਚਾ ਦੌੜਦੇ ਹੋਏ ਸਾਡੇ ਵੱਲ ਆ ਰਹੇ ਹਨ| ਉਹ ਕਹਿੰਦੇ ਹਨ,” ਮਾਫ਼ ਕਰਨਾ! ਮਾਫ਼ ਕਰਨਾ|” ਅਸੀਂ ਸਭ ਰੇਲ-ਗੱਡੀ ਵਿੱਚ ਬੈਠ ਜਾਂਦੇ ਹਾਂ| ਰੇਲ ਗੱਡੀ ਸਟੇਸ਼ਨ ਤੋਂ ਚੱਲ ਪੈਂਦੀ ਹੈ|
Click to Read an Interactive version of this story here